ਸੰਸਾਰ

ਸਰੀ ਵਿਚ ਪ੍ਰਸਿੱਧ ਸਾਹਿਤਕਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਅਤੇ ਗਾਇਕ ਰੋਮੀ ਰੰਜਨ ਨਾਲ  ਵਿਸ਼ੇਸ਼ ਮਿਲਣੀ

ਹਰਦਮ ਮਾਨ/ਕੌਮੀ ਮਾਰਗ ਬਿਊਰੋ | May 25, 2023 06:32 PM
 
ਸਰੀ-ਵੈਨਕੂਵਰ ਵਿਚਾਰ ਮੰਚ ਵੱਲੋਂ ਅਮਰੀਕਾ ਤੋਂ ਆਏ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਅਤੇ ਪੰਜਾਬ ਤੋਂ ਆਏ ਗਾਇਕ ਰੋਮੀ ਰੰਜਨ ਨਾਲ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਵਿਚ ਵਿਸ਼ੇਸ਼ ਸਾਹਿਤਕ ਮਿਲਣੀ ਰਚਾਈ ਗਈ। ਮਿਲਣੀ

ਦੀ ਸ਼ੁਰੂਆਤ ਕਰਦਿਆਂ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਮੰਚ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੰਚ ਗੁਰੂ ਨਾਨਕ ਜੀ ਦੇ ਕਥਨ ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ’ ਮੁਤਾਬਿਕ ਸੰਵਾਦ ਪਰੰਪਰਾ ਜਾਰੀ ਰੱਖਣ ਲਈ ਗਤੀਸ਼ੀਲ ਹੈ। ਮੰਚ ਵੱਲੋਂ ਹਰ ਖੇਤਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਬਿਨਾਂ ਕਿਸੇ ਵਿਚਾਰਧਾਰਕ ਵਖਰੇਵੇਂ ਤੋਂ ਹਾਰਦਿਕ ਸਵਾਗਤ ਕੀਤਾ ਜਾਂਦਾ ਹੈ। ਮੀਟਿੰਗ ਦੇ ਸੰਚਾਲਕ ਸ਼ਾਇਰ ਮੋਹਨ ਗਿੱਲ ਨੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੇ ਅਧਿਆਪਨ ਅਤੇ ਸਾਹਿਤਕ ਕਾਰਜ ਬਾਰੇ ਵਿਸ਼ੇਸ਼ ਚਾਨਣਾ ਪਾਇਆ।  ਉਨ੍ਹਾਂ ਦੱਸਿਆ ਕਿ ਡਾ. ਭੰਡਾਲ ਪੰਜਾਬ ਵਿਚ ਕਾਲਜ ਵਿਦਿਆਰਥੀਆਂ ਨੂੰ ਲਗਾਤਾਰ 30 ਸਾਲ ਗਿਆਨ ਦਾ ਚਾਨਣ ਵੰਡਣ ਤੋਂ ਬਾਅਦ ਪਿਛਲੇ 7 ਸਾਲ ਤੋਂ ਅਮਰੀਕਾ ਵਿਚ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਗਿਆਨ ਪ੍ਰਦਾਨ ਕਰ ਰਹੇ ਹਨ।

ਡਾ. ਭੰਡਾਲ ਨੇ ਆਪਣੀ ਗੱਲਬਾਤ ਸ਼ੁਰੂ ਕਰਦਿਆਂ ਕਿਹਾ ਕਿ ਅਕਸਰ ਹਰੇਕ ਬੰਦਾ ਸੁਪਨਾ ਲੈਂਦਾ ਹੈ ਅਤੇ ਜੇਕਰ ਇਹ ਸੁਪਨਾ ਟੁੱਟ ਜਾਵੇ ਤਾਂ ਇਸ ਦੀ ਚੀਸ ਨੂੰ ਹਰ ਵਿਅਕਤੀ ਆਪਣੀ ਸੋਚ ਅਤੇ ਸੂਝ ਅਨੁਸਾਰ ਲੈਂਦਾ ਹੈ। ਕੋਈ ਇਸ ਚੀਸ ਨੂੰ ਆਪਣੀ ਸਮਰੱਥਾ ਬਣਾ ਕੇ ਅੱਗੇ ਵਧਦਾ ਹੈ ਅਤੇ ਕੋਈ ਇਸ ਚੀਸ ਵਿਚ ਹੀ ਫਸਿਆ ਰਹਿੰਦਾ ਹੈ। ਉਨ੍ਹਾਂ ਕਾਲਜ ਵਿਚ ਸਾਇੰਸ ਦੇ ਵਿਸ਼ੇ ਵਿਚ ਆਪਣਾ ਸੁਪਨਾ ਟੁੱਟ ਜਾਣ ਤੇ ਆਪਣੇ ਬਾਪ ਦੀਆਂ ਅੱਖਾਂ ਵਿਚ ਦੇਖੀ ਨਮੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਆਪਣੇ ਪਿਤਾ ਦੇ ਹੰਝੂ ਦਾ ਮੁੱਲ ਮੋੜਣ ਲਈ ਸਿੱਖਿਆ ਦੇ ਖੇਤਰ ਵਿਚ ਉੱਚੀ ਤੋਂ ਉੱਚੀ ਡਿਗਰੀ ਲੈਣ ਦਾ ਨਿਸ਼ਚਾ ਕੀਤਾ ਅਤੇ 40 ਸਾਲ ਆਪਣੇ ਸੁਪਨੇ ਦਾ ਪਿੱਛਾ ਕਰਕੇ ਸਫਲਤਾ ਹਾਸਲ ਕੀਤੀ। ਆਪਣੀ ਸਿਰਜਣ ਪ੍ਰਕਿਰਿਆ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਲਿਖਣ ਦਾ ਚੈਲਿੰਜ ਗੌਰਮਿੰਟ ਕਾਲਜ ਹੁਸ਼ਿਆਰਪੁਰ ਤੋਂ ਮਿਲਿਆ। ਉਨ੍ਹਾਂ ਦਾ ਵਿਸ਼ੇਸ਼ ਫੋਕਸ ਹੁੰਦਾ ਹੈ ਕਿ ਕੁਝ ਨਿਵੇਕਲਾ ਲਿਖਿਆ ਜਾਵੇ। ਉਨ੍ਹਾਂ ਇਸ ਸਬੰਧੀ ਆਪਣੀਆਂ ਕੁਝ ਰਚਨਾਵਾਂ ਦੀਆਂ ਉਦਾਹਰਣਾਂ ਵੀ ਦਿੱਤੀਆਂ ਅਤੇ ਆਪਣੀਆਂ ਦੋ ਕਵਿਤਾਵਾਂ ਵੀ ਸੁਣਾਈਆਂ।

ਉਨ੍ਹਾਂ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਦੀ ਗੱਲ ਕਰਦਿਆਂ ਕਿਹਾ ਕਿ ਅਸੀਂ ਵਿਕਸਤ ਮੁਲਕਾਂ ਵਿਚ ਆ ਕੇ ਕੁਝ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ, ਮਹਿਲਨੁਮਾ ਘਰ ਵੀ ਉਸਾਰ ਲਏ ਹਨ ਪਰ ਆਪਣੇ ਬੱਚਿਆਂ ਨੂੰ ਉੱਚ ਵਿਦਿਆ ਦਿਵਾਉਣ ਵਿਚ ਅਸੀਂ ਬਹੁਤ ਪਛੜੇ ਹਾਂ। ਕੈਨੇਡਾ,  ਅਮਰੀਕਾ ਵਿਚ ਸਾਡੇ ਭਾਈਚਾਰੇ ਦੇ ਵੱਡੇ ਵੱਡੇ ਕਾਰੋਬਾਰ ਹਨ, ਰਾਜਨੀਤੀ ਵਿਚ ਵੱਡੇ ਪੱਧਰ ਤੇ ਸ਼ਮੂਲੀਅਤ ਕਰ ਲਈ ਹੈ ਪਰ ਦੁੱਖ ਦੀ ਗੱਲ ਹੈ ਕਿ ਅਸੀਂ ਡੈਂਟਲ ਸਰਜਨ,  ਅੱਖਾਂ ਦੇ ਮਾਹਿਰ ਅਤੇ ਹੋਰ ਵੱਡੇ ਡਾਕਟਰ ਆਪਣੀ ਕਮਿਊਨਿਟੀ ਵਿੱਚੋਂ ਪੈਦਾ ਨਹੀਂ ਕਰ ਸਕੇ ਅਤੇ ਨਾ ਹੀ ਸਰਕਾਰੀ ਖੇਤਰ ਦੀਆਂ ਨੌਕਰੀਆਂ ਵਿਚ ਸਾਡੀ ਕੋਈ ਖਾਸ ਪ੍ਰਾਪਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉੱਚ ਵਿਦਿਆ ਅਤੇ ਸਰਕਾਰੀ ਖੇਤਰਾਂ ਵਿਚ ਆਪਣੀ ਭਾਈਵਾਲੀ ਤੋਂ ਬਗ਼ੈਰ ਆਪਣੇ ਭਾਈਚਾਰੇ ਲਈ ਸਰਕਾਰਾਂ ਤੋਂ ਕੋਈ ਬਹੁਤੀ ਆਸ ਨਹੀਂ ਕੀਤੀ ਜਾ ਸਕਦੀ।

ਗਾਇਕ ਰੋਮੀ ਰੰਜਨ ਨੇ ਆਪਣੀ ਗਾਇਕੀ ਬਾਰੇ ਗੱਲ ਕੀਤੀ ਅਤੇ ਸੁਰੀਲੀ ਆਵਾਜ਼ ਵਿਚ ਤਿੰਨ ਗੀਤ ਵੀ ਸੁਣਾ ਕੇ ਆਪਣੀ ਸਾਫ ਸੁਥਰੀ ਗਾਇਕੀ ਦਾ ਮੁਜ਼ਾਹਰਾ ਕੀਤਾ। ਇਸ ਮਿਲਣੀ ਸਮੇਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ,  ਅੰਗਰੇਜ਼ ਸਿੰਘ ਬਰਾੜ, ਭੁਪਿੰਦਰ ਮੱਲ੍ਹੀ, ਹਰਦਮ ਸਿੰਘ ਮਾਨ,  ਕਾਮਰੇਡ ਨਵਰੂਪ ਸਿੰਘ, ਡਾ. ਸੁਖਵਿੰਦਰ ਸਿੰਘ ਵਿਰਕ, ਡਾ. ਚਰਨਜੀਤ ਸਿੰਘ, ਅਮਨ ਸੀ ਸਿੰਘ, ਬਿੰਦੂ ਮਠਾੜੂ ਅਤੇ ਸੰਕੇਤ ਹਾਜਰ ਸਨ।  ਇਸ ਮੌਕੇ ਪ੍ਰਿੰ. ਰਣਜੀਤ ਕੌਰ ਵੱਲੋਂ ਡਾ. ਗੁਰਬਖਸ਼ ਸਿੰਘ ਦੀਆਂ ਚੋਣਵੀਆਂ ਰਚਨਾਵਾਂ ਦੀ ਸੰਪਾਦਿਤ ਕੀਤੀ ਗਈ ਪੁਸਤਕ ਸੁੱਚੇ ਸ਼ਬਦ ਵੀ ਰਿਲੀਜ਼ ਕੀਤੀ ਗਈ।

 

Have something to say? Post your comment

 

ਸੰਸਾਰ

ਭਾਰਤ-ਪਾਕਿਸਤਾਨ ਤੁਰੰਤ ਅਤੇ ਸੰਪੂਰਨ ਜੰਗਬੰਦੀ 'ਤੇ ਸਹਿਮਤ: ਅਮਰੀਕਾ

ਜੇਕਰ ਭਾਰਤ ਪਿੱਛੇ ਹਟਦਾ ਹੈ, ਤਾਂ ਅਸੀਂ ਵੀ ਤਣਾਅ ਖਤਮ ਕਰਾਂਗੇ: ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ

ਬੇਅਰਕਰੀਕ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਨਤਮਸਤਕ ਹੋਏ

ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਲਿਬਰਲ ਪਾਰਟੀ ਨੇ 169 ਅਤੇ ਕਸੰਰਵੇਟਿਵ ਨੇ 144 ਸੀਟਾਂ ‘ਤੇ ਜਿੱਤ/ਲੀਡ ਹਾਸਲ ਕੀਤੀ

ਕੈਨੇਡਾ ਚੋਣਾਂ ਵਿੱਚ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਨੂੰ ਮਿਲੀ ਕਰਾਰੀ ਹਾਰ

ਕੈਨੇਡਾ ਚੋਣ: ਲਿਬਰਲ ਪਾਰਟੀ ਚੌਥੀ ਵਾਰ ਸੱਤਾ ਵਿੱਚ ਵਾਪਸ ਆਈ, ਟਰੰਪ ਦੀ 'ਟੈਰਿਫ ਵਾਰ' ਨੇ ਮਾਰਕ ਕਾਰਨੀ ਦਾ ਰਸਤਾ ਆਸਾਨ ਕਰ ਦਿੱਤਾ

ਕਿਲੋਨਾ ਵਿਖੇ ਓਕਆਗਨ ਗੁਰਦੁਆਰਾ ਵੱਲੋਂ ਸਜਾਏ ਵਿਸਾਖੀ ਨਗਰ ਕੀਰਤਨ ਵਿਚ ਹਜਾਰਾਂ ਸ਼ਰਧਾਲੂ ਬੜੇ ਉਤਸ਼ਾਹ ਨਾਲ ਹੋਏ ਸ਼ਾਮਲ

ਕੈਨੇਡਾ: ਬਲਵੀਰ ਢੱਟ,ਤੇਗਜੋਤ ਬੱਲ, ਬਲਦੀਪ ਝੰਡ ਅਤੇ ਮਨਦੀਪ ਧਾਲੀਵਾਲ ਨੇ ਰਾਜਵੀਰ ਢਿੱਲੋਂ ਦੇ ਹੱਕ ਵਿੱਚ ਸੰਭਾਲਿਆ ਮੋਰਚਾ

ਭਾਰਤ-ਪਾਕਿਸਤਾਨ ਸਰਹੱਦੀ ਤਣਾਅ -ਦੋਵੇਂ ਦੇਸ਼ ਇਸਨੂੰ ਹੱਲ ਕਰ ਲੈਣਗੇ- ਟਰੰਪ ਨੇ ਕਿਹਾ

ਕੈਨੇਡਾ ਚੋਣਾਂ ਲਈ 18 ਤੋਂ 21 ਅਪ੍ਰੈਲ ਤੱਕ 4 ਦਿਨ ਹੋਈ ਐਡਵਾਂਸ ਪੋਲ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾਏ